Ticker

6/recent/ticker-posts

Ad Code

Responsive Advertisement

ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ਵਿਚ 31 ਮਈ ਨੂੰ ਰਾਤ 9.30 ਤੋਂ 10 ਵਜੇ ਤੱਕ ਹੋਵੇਗੀ ਬਲੈਕ ਆਊਟ ਦੀ ਮੌਕ ਡਰਿੱਲ

ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ਵਿਚ 31 ਮਈ ਨੂੰ ਰਾਤ 9.30 ਤੋਂ 10 ਵਜੇ ਤੱਕ ਹੋਵੇਗੀ ਬਲੈਕ ਆਊਟ ਦੀ ਮੌਕ ਡਰਿੱਲ

ਇਹ  ਸਿਰਫ਼ ਮੌਕ ਡਰਿੱਲ ਹੈ, ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ- ਡਿਪਟੀ ਕਮਿਸ਼ਨਰ 

ਕਪੂਰਥਲਾ , 30 ਮਈ

ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਨਾਲ ਨਜਿੱਠਣ ਦੇ ਅਭਿਆਸ ਵਜੋਂ ਭਲਕੇ 31 ਮਈ ਨੂੰ ਕੇਵਲ ਕਪੂਰਥਲਾ ਸ਼ਹਿਰ ਤੇ ਫਗਵਾੜਾ ਸ਼ਹਿਰ ਵਿਚ ਬਲੈਕ ਆਊਟ ਦੀ ਮੌਕ ਡਰਿੱਲ ਰਾਤ 9.30 ਵਜੇ ਤੋਂ 10 ਵਜੇ ਤੱਕ ਹੋਵੇਗੀ ।ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ “ ਇਹ ਕੇਵਲ ਮੌਕ ਡਰਿੱਲ ਹੈ ਜਿਸ ਕਰਕੇ ਲੋਕ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ ਬਲੈਕ ਆਊਟ ਦੀ ਮੌਕ ਡਰਿੱਲ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕਆਊਟ ਹੋਵੇਗਾ । ਸਾਇਰਨ ਵੱਜਣ ਮੌਕੇ ਲੋਕ ਆਪਣੇ ਘਰਾਂ/ਦੁਕਾਨਾਂ ਦੀਆਂ ਲਾਇਟਾਂ, ਗਲੋ ਸਾਇਨ ਬੋਰਡ , ਸੀ ਸੀ ਟੀ ਵੀ ਕੈਮਰੇ ਆਦਿ ਪੂਰਨ ਰੂਪ ਵਿੱਚ ਬੰਦ ਕਰ ਦੇਣ । ਜੋ ਲੋਕ ਸੜਕ ਉੱਪਰ ਜਾ ਰਹੇ ਹਨ ਉਹ ਸੜਕ ਦੇ ਖੱਬੇ ਪਾਸੇ ਆਪਣਾ ਵਾਹਨ ਖੜਾ ਕਰਕੇ ਲਾਇਟਾਂ ਬੰਦ ਕਰ ਲੈਣ । ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਹਸਪਤਾਲਾਂ ਵਿਖੇ ਬਲੈਕ ਆਊਟ ਲਾਗੂ ਨਹੀਂ ਹੋਵੇਗਾ । ਪਰ ਉਹ ਖਿੜਕੀਆਂ ਆਦਿ ਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ ਤਾਂ ਜੋ ਲਾਇਟ ਬਾਹਰ ਨਾ ਜਾ ਸਕੇ ।ਇਹ ਇਕ ਅਭਿਆਸ ਵਜੋਂ ਹੈ, ਇਸ ਲਈ ਕੋਈ ਵੀ ਵਿਅਕਤੀ ਘਬਰਾਹਟ ਵਿੱਚ ਨਾ ਆਵੇ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ।



Post a Comment

0 Comments