BJP ਆਗੂ ਦੇ ਪੁੱਤਰ ਦੀਆਂ 130 ਅਸ਼ਲੀਲ ਵੀਡੀਓਜ਼ ਵਾਇਰਲ!
ਨੌਜਵਾਨ ਦੀ ਪਤਨੀ ਨੇ ਲਾਏ ਗੰਭੀਰ ਦੋਸ਼, ਵਿਰੋਧੀ ਧਿਰਾਂ ਨੇ ਕੱਸਿਆ ਤਨਜ਼
ਉਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿਚ ਇਕ ਨੌਜਵਾਨ ਦੇ ਕਰੀਬ 130 ਅਸ਼ਲੀਲ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਤਰਥੱਲੀ ਮਚ ਗਈ ਹੈ। ਕਿਹਾ ਜਾ ਰਿਹਾ ਹੈ ਕਿ ਉਕਤ ਨੌਜਵਾਨ ਭਾਜਪਾ ਮਹਿਲਾ ਮੋਰਚਾ ਦੀ ਇੱਕ ਮੰਡਲ ਪ੍ਰਧਾਨ ਦਾ ਪੁੱਤਰ ਹੈ। ਉਧਰ ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਭਾਜਪਾ ’ਤੇ ਤੇਜ਼ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ, ਜਦੋਂ ਕਿ ਸਬੰਧਤ ਭਾਜਪਾ ਮਹਿਲਾ ਨੇਤਾ ਨੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ।ਉਕਤ ਨੌਜਵਾਨ ਉੱਥੋਂ ਦੇ ਇੱਕ ਮਸ਼ਹੂਰ ਮਿਸ਼ਠਾਨ ਭੰਡਾਰ ਚਲਾਉਂਦੇ ਵਿਅਕਤੀ ਦੇ ਛੋਟੇ ਭਰਾ ਦਾ ਪੁੱਤਰ ਹੈ ਅਤੇ ਵਿਆਹੁਤਾ ਹੈ। ਉਸ ਦੀ ਪਤਨੀ ਨੇ ਪੁਲੀਸ ਕੋਲ ਸ਼ਿਕਾਇਤ ਕਰਵਾਈ ਹੈ ਕਿ ਉਸ ਦੇ ਪਤੀ ਦਾ ਇੱਕ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹੈ ਅਤੇ ਉਹ ਉਸ ਨਾਲ ਅਸ਼ਲੀਲ ਵਿਡੀਓਜ਼ ਰਿਕਾਰਡ ਕਰਦਾ ਹੈ। ਬਾਅਦ ਵਿੱਚ ਇਹ ਵੀਡੀਓ ਪਤਨੀ ਨੂੰ ਦਿਖਾ ਕੇ ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ ’ਤੇ ਤੰਗ ਪਰੇਸ਼ਾਨ ਕਰਦਾ ਹੈ।

0 Comments