Ticker

6/recent/ticker-posts

Ad Code

Responsive Advertisement

ਸਸਕਾਰ ਤੇ ਭੋਗ ਪੈਣ ਤੋਂ 15 ਦਿਨਾਂ ਬਾਅਦ ਜੇਲ੍ਹ ਵਿਚੋਂ ਜਿਉਂਦਾ ਮਿਲਿਆ ਪੁੱਤਰ

ਸਸਕਾਰ ਤੇ ਭੋਗ ਪੈਣ ਤੋਂ 15 ਦਿਨਾਂ ਬਾਅਦ ਜੇਲ੍ਹ ਵਿਚੋਂ ਜਿਉਂਦਾ ਮਿਲਿਆ ਪੁੱਤਰ 
ਕਪੂਰਥਲਾ, 5 ਸਤੰਬਰ (ਰਮਨ ਕੁਮਾਰ ਬਿੱਡੂ )-ਪਿੰਡ ਕਾਦੂਪੁਰ ਦਾ ਰਹਿਣ ਵਾਲਾ ਰਵੀ ਕੁਮਾਰ ਬੀਤੀ 5 ਅਗਸਤ ਨੂੰ ਅਚਾਨਕ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਕੋਈ ਸੁਰਾਗ ਨਾ ਮਿਲਿਆ, ਤਾਂ ਪਿਤਾ ਟੀਟੀ ਅਤੇ ਭਰਾ ਅਮਨਦੀਪ 11 ਅਗਸਤ ਨੂੰ ਥਾਣਾ ਸਿਟੀ ਕਪੂਰਥਲਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਪੁੱਜੇ। ਇੱਥੇ ਪੁਲਿਸ ਨੇ ਉਨ੍ਹਾਂ ਨੂੰ ਕਾਂਜਲੀ ਰੋਡ ਨੇੜਿਓਂ ਮਿਲੀ ਇੱਕ ਗਲੀ-ਸੜੀ ਲਾਸ਼ ਦੀ ਫੋਟੋ ਦਿਖਾਈ।
​ਚਿਹਰਾ ਪਛਾਣਨ ਯੋਗ ਨਾ ਹੋਣ ਕਾਰਨ, ਗਲਤਫਹਿਮੀ ਦਾ ਸ਼ਿਕਾਰ ਹੋਏ ਪਰਿਵਾਰ ਨੇ ਉਸ ਲਾਸ਼ ਨੂੰ ਆਪਣਾ ਪੁੱਤਰ ਰਵੀ ਸਮਝ ਲਿਆ। 13 ਅਗਸਤ ਨੂੰ ਨਮ ਅੱਖਾਂ ਨਾਲ ਉਸ ਅਣਪਛਾਤੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਅਤੇ 15 ਅਗਸਤ ਨੂੰ ਰਸਮੀ ਤੌਰ 'ਤੇ ਭੋਗ ਵੀ ਪਾ ਦਿੱਤਾ ਗਿਆ।
​ਪਰ ਕਹਾਣੀ ਵਿੱਚ ਵੱਡਾ ਮੋੜ 2 ਸਤੰਬਰ ਨੂੰ ਆਇਆ। ਪਰਿਵਾਰ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਦੇ ਇੱਕ ਮੁਲਾਜ਼ਮ ਦਾ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਰਵੀ ਕੁਮਾਰ ਉਨ੍ਹਾਂ ਕੋਲ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਮੁਤਾਬਕ, ਕਰੀਬ ਇੱਕ ਮਹੀਨਾ ਪਹਿਲਾਂ ਜਲੰਧਰ ਪੁਲਿਸ ਨੇ ਰਵੀ ਨੂੰ ਆਵਾਰਾਗਰਦੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।
​ਇਹ ਖ਼ਬਰ ਸੁਣਦੇ ਹੀ ਪਰਿਵਾਰ ਅਗਲੇ ਦਿਨ ਜੇਲ੍ਹ ਪੁੱਜਾ ਅਤੇ ਆਪਣੇ ਪੁੱਤ ਨੂੰ ਜਿਉਂਦਾ ਸਾਹਮਣੇ ਦੇਖ ਕੇ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਜਿੱਥੇ ਹੁਣ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪੁਲਿਸ ਲਈ ਇਹ ਸਵਾਲ ਬਣਿਆ ਹੋਇਆ ਹੈ ਕਿ ਜਿਸ ਨੌਜਵਾਨ ਦਾ ਪਰਿਵਾਰ ਵੱਲੋਂ ਸਸਕਾਰ ਕੀਤਾ ਗਿਆ ਸੀ, ਆਖ਼ਰ ਉਹ ਕੌਣ ਸੀ?

Post a Comment

0 Comments