Ticker

6/recent/ticker-posts

Ad Code

Responsive Advertisement

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਹੋਈ ਮੌਕ ਡਰਿੱਲ

 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੌਕ ਡਰਿੱਲ

👉ਡਰੋਨ ਹਮਲੇ ਤੋਂ ਬਾਅਦ ਬਚਾਅ ਕਾਰਜਾਂ ਦਾ ਕੀਤਾ ਅਭਿਆਸ

👉ਸਿਵਲ ਪ੍ਰਸ਼ਾਸ਼ਨ , ਪੁਲਿਸ , ਮਾਲ , ਫਾਇਰ ਬਿਗ੍ਰੇਡ, ਐਨ ਡੀ ਆਰ ਐਫ , ਸਿਹਤ ਵਿਭਾਗ ਨੇ ਲਿਆ ਭਾਗ 

ਕਪੂਰਥਲਾ , 31 ਮਈ-ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੌਕ ਡਰਿੱਲ ਕੀਤੀ ਗਈ । ਇਸ ਤਹਿਤ ਪ੍ਰਬੰਧਕੀ ਕੰਪਲੈਕਸ ਵਿਖੇ ਸੰਭਾਵੀ ਡਰੋਨ ਹਮਲੇ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਤੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ ਗਿਆ । ਮੌਕ ਡਰਿੱਲ ਤਹਿਤ ਪ੍ਰਬੰਧਕੀ ਕੰਪਲੈਕਸ ਵਿਖੇ ਕੰਮਕਾਜ ਵਾਲੇ ਦਿਨ ਡਰੋਨ ਹਮਲੇ ਕਾਰਨ ਅੱਗ ਲੱਗਣ ਤੋਂ ਬਾਅਦ ਵਾਲੀ ਸਥਿਤੀ ਤੇ ਬਚਾਅ ਕਾਰਜਾਂ ਬਾਰੇ ਅਭਿਆਸ ਕੀਤਾ ਗਿਆ । ਸਹਾਇਕ ਕਮਿਸ਼ਨਰ ਵਿਸ਼ਾਲ ਵਟਸ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਦੀ ਅਗਵਾਈ ਹੇਠ ਕੀਤੀ ਗਈ ਇਸ ਮੌਕ ਡਰਿੱਲ ਵਿੱਚ ਸਿਵਲ ਪ੍ਰ਼ਸ਼ਾਸ਼ਨ , ਮਾਲ ਵਿਭਾਗ , ਫਾਇਰ ਬਿਗ੍ਰੇਡ , ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਨੇ ਭਾਗ ਲਿਆ । ਮੌਕ ਡਰਿੱਲ ਦੌਰਾਨ ਡਰੋਨ ਹਮਲੇ ਤੋਂ ਤੁਰੰਤ ਬਾਅਦ ਹੂਟਰ ਵਜਾਕੇ ਸਭ ਨੂੰ ਖ਼ਤਰੇ ਬਾਰੇ ਸੂਚਿਤ ਕੀਤਾ ਗਿਆ । ਸੰਭਾਵੀ ਅੱਗ ਲੱਗਣ ਪਿੱਛੋੰ ਫਾਇਰ ਬਿ੍ਰਗੇਡ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ । ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਸੰਭਾਵੀ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਤੁਰੰਤ ਹਸਪਤਾਲ ਲਿਜਾਇਆ ਗਿਆ । ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਤੁਰੰਤ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ।



Post a Comment

0 Comments