Ticker

6/recent/ticker-posts

Ad Code

Responsive Advertisement

ਪੰਜਾਬ ਵਿਚ ਪਹਿਲੇ wildlife corridor ਨੂੰ ਮਿਲੀ ਮਨਜ਼ੂਰੀ

 ਪੰਜਾਬ ਵਿਚ ਪਹਿਲੀ ਵਾਰ ਜੰਗਲੀ ਜੀਵ ਲਾਂਘਾ (wildlife corridor) ਬਣਾਇਆ ਜਾਵੇਗਾ। ਇਹ ਜੰਗਲੀ ਜੀਵ ਲਾਂਘਾ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਪ੍ਰਸਤਾਵਿਤ ਛੇ-ਮਾਰਗੀ ਜ਼ੀਰਕਪੁਰ ਬਾਈਪਾਸ ਸੜਕ ਪ੍ਰਾਜੈਕਟ ਅਧੀਨ ਤਿਆਰ ਕੀਤਾ ਜਾਵੇਗਾ।wildlife corridor punjab- ਪੰਜਾਬ ਵਿਚ ਪਹਿਲੀ ਵਾਰ ਜੰਗਲੀ ਜੀਵ ਲਾਂਘਾ (wildlife corridor) ਬਣਾਇਆ ਜਾਵੇਗਾ। ਇਹ ਜੰਗਲੀ ਜੀਵ ਲਾਂਘਾ ਕੇਂਦਰੀ ਕੈਬਨਿਟ ਵੱਲੋਂ ਮਨਜ਼ੂਰ ਕੀਤੇ ਗਏ ਪ੍ਰਸਤਾਵਿਤ ਛੇ-ਮਾਰਗੀ ਜ਼ੀਰਕਪੁਰ ਬਾਈਪਾਸ ਸੜਕ ਪ੍ਰਾਜੈਕਟ ਅਧੀਨ ਤਿਆਰ ਕੀਤਾ ਜਾਵੇਗਾ।


ਦੱਸ ਦਈਏ ਕਿ ਇਹ ਸੜਕੀ ਪ੍ਰੋਜੈਕਟ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਿਹਾ ਸੀ ਕਿਉਂਕਿ ਜੰਗਲ ਦੀ ਜ਼ਮੀਨ ਇਸ ਵਿਚ ਇਕ ਰੁਕਾਵਟ ਬਣ ਗਈ ਸੀ। ਇਸ ਮਾਮਲੇ ਉਤੇ ਜੰਗਲਾਤ ਸੰਭਾਲ ਐਕਟ (FCA) ਅਧੀਨ ਕਾਰਵਾਈ ਕੀਤੀ ਜਾਣੀ ਸੀ। ਇਸ ਕਾਰਨ ਐਲੀਵੇਟਿਡ ਸੜਕ ਦੀ ਤਜਵੀਜ਼ ਰੱਖੀ ਗਈ ਸੀ। ਜੰਗਲ ਵਿਚੋਂ ਛੇ-ਮਾਰਗੀ ਸੜਕ ਬਣਾਉਣ ਨਾਲ 50 ਏਕੜ ਦਾ ਹਿੱਸਾ ਪ੍ਰਭਾਵਿਤ ਹੋਣਾ ਸੀ, ਪਰ ਜੰਗਲਾਤ ਵਿਭਾਗ ਵੱਲੋਂ ਐਲੀਵੇਟਿਡ ਵਿਕਲਪ ਨੂੰ ਮਨਜ਼ੂਰੀ ਦੇਣ ਨਾਲ ਜੰਗਲੀ ਜੀਵਾਂ ਦੀ ਆਵਾਜਾਈ ਨਿਰਵਿਘਨ ਰਹੇਗੀ ਅਤੇ ਇਹ ਸੜਕੀ ਆਵਾਜਾਈ ਦੇ ਪ੍ਰਵਾਹ ਨੂੰ ਵੀ ਯਕੀਨੀ ਬਣਾਇਆ ਜਾਵੇਗਾ।



Post a Comment

0 Comments