ਚੰਡੀਗੜ੍ਹ, 13 ਮਾਰਚ (ਰਮਨ ਬਿੱਡੂ)-ਰਸੋਈ ਗੈਸ (LPG) ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਦੀ ਸਹੂਲਤ ਲਈ ਸਰਕਾਰ ਅਤੇ ਵੱਖ-ਵੱਖ ਗੈਸ ਕੰਪਨੀਆਂ ਵੱਲੋਂ ਨਵੇਂ ਬੁਕਿੰਗ ਨੰਬਰ ਜਾਰੀ ਕੀਤੇ ਗਏ ਹਨ। ਹੁਣ ਖਪਤਕਾਰ ਆਪਣੇ ਘਰ ਬੈਠੇ ਹੀ ਮਿਸਡ ਕਾਲ, ਐਸ.ਐਮ.ਐਸ (SMS) ਜਾਂ ਵਟਸਐਪ (WhatsApp) ਰਾਹੀਂ ਆਪਣਾ ਸਿਲੰਡਰ ਬੁੱਕ ਕਰਵਾ ਸਕਦੇ ਹਨ।
ਵੱਖ-ਵੱਖ ਕੰਪਨੀਆਂ ਦੇ ਵੇਰਵੇ ਅਤੇ ਨੰਬਰ ਹੇਠਾਂ ਦਿੱਤੇ ਗਏ ਹਨ:
1. ਇੰਡੇਨ ਗੈਸ (Indane Gas)
ਇੰਡੇਨ ਦੇ ਗਾਹਕਾਂ ਲਈ ਕੰਪਨੀ ਨੇ ਕਾਲ, ਐਸ.ਐਮ.ਐਸ ਅਤੇ ਵਟਸਐਪ ਦੀ ਸੁਵਿਧਾ ਦਿੱਤੀ ਹੈ:
ਕਾਲ ਅਤੇ ਐਸ.ਐਮ.ਐਸ ਲਈ: 77189-55555
ਮਿਸਡ ਕਾਲ ਰਾਹੀਂ ਬੁਕਿੰਗ: 84549-55555
ਵਟਸਐਪ (WhatsApp): 75888-88824
2. ਭਾਰਤ ਗੈਸ (Bharat Gas)
ਭਾਰਤ ਗੈਸ ਦੇ ਖਪਤਕਾਰਾਂ ਲਈ ਹੇਠ ਲਿਖੇ ਨੰਬਰ ਜਾਰੀ ਕੀਤੇ ਗਏ ਹਨ:
ਕਾਲ ਅਤੇ ਐਸ.ਐਮ.ਐਸ ਲਈ: 77150-12345 ਜਾਂ 77180-12345
ਵਟਸਐਪ (WhatsApp): 1800-22-4344
3. ਐਚ.ਪੀ. ਗੈਸ (HP Gas)
ਐਚ.ਪੀ. ਗੈਸ ਦੇ ਖਪਤਕਾਰ ਵਟਸਐਪ ਰਾਹੀਂ ਆਪਣਾ ਸਿਲੰਡਰ ਬੁੱਕ ਕਰ ਸਕਦੇ ਹਨ:
ਵਟਸਐਪ (WhatsApp): 92222-01122
ਉਨ੍ਹਾਂ ਖਪਤਕਾਰਾਂ ਨੂੰ ਇਹ ਕਿਹਾ ਕਿ ਉਹ ਆਪਣਾ ਗੈਸ ਸਿਲੰਡਰ ਬੁੱਕ ਕਰਨ ਸਮੇਂ ਸਿਰਫ ਰਜਿਸਟਰ ਮੋਬਾਈਲ ਦੀ ਹੀ ਵਰਤੋਂ ਕਰਨ
0 Comments