Ticker

6/recent/ticker-posts

Ad Code

Responsive Advertisement

ਭਾਰਤ ਵਿਚ ਛਾਈ ਕੋਕਰੋਚ ਜਨਤਾ ਪਾਰਟੀ

ਚੰਡੀਗੜ੍ਹ, 21 ਮਈ :-ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਟ੍ਰੇਡ ਕਰ ਰਹੀ ‘ਕਾਕਰੋਚ ਜਨਤਾ ਪਾਰਟੀ’ ਨੇ ਦੇਸ਼ ਵਿੱਚ ਰਾਜ ਕਰ ਰਹੀ ਸੱਤਾਧਾਰੀ ਪਾਰਟੀ ਨੂੰ ਸੋਸ਼ਲ ਮੀਡੀਆ ਉਤੇ ਪਛਾੜ ਦਿੱਤਾ ਹੈ। ਸੋਸ਼ਲ ਮੀਡੀਆ ਉਤੇ ਕਾਕਰੋਚ ਜਨਤਾ ਪਾਰਟੀ ਨਾਲ ਲਗਾਤਾਰ ਲੱਖਾਂ ਲੋਕ ਜੁੜ ਰਹੇ ਹਨ। ਅੱਜ ਸਵੇਰੇ 7 ਵਜੇ ਦੇ ਕਰੀਬ ਇੰਸਟਾ ਉਤੇ ਇਸ ਪਾਰਟੀ ਨਾਲ 9 ਮਿਲੀਅਨ ਜੁੜੇ ਹੋਏ ਸਨ, ਜਦੋਂ ਕਿ 10.30 ਵਜੇ ਤੱਕ ਵਧਕੇ ਇਨ੍ਹਾਂ ਦੀ ਗਿਣਤੀ 11 ਮਿਲੀਅਨ ਤੋਂ ਉਪਰ ਹੋ ਗਈ। ਕੁਝ ਘੰਟਿਆਂ ਵਿੱਚ ਹੀ 2 ਮਿਲੀਅਨ ਤੋਂ ਵੱਧ ਲੋਕ ਅੱਜ ਹੋਰ ਨਵੇਂ ਜੁੜ ਗਏ। ਜਦੋਂ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਅਖਵਾਉਣ ਵਾਲੀ ਭਾਜਪਾ ਦੇ 8.7 ਮਿਲੀਅਨ ਫਾਲੋਅਰਜ਼ ਹਨ।


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਚੀਫ਼ ਜਸਟਿਸ ਸੂਰਿਆਕਾਂਤ ਵੱਲੋਂ ਇਕ ਟਿੱਪਣੀ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ, ਕੁਝ ਨੌਜਵਾਨ ਕਾਕਰੋਚ ਵਰਗੇ ਹੁੰਦੇ ਹਨ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਉਹ ਮੀਡੀਆ, ਇੰਟਰਨੈੱਟ ਮੀਡੀਆ ਜਾਂ RTI ਐਕਟੀਵਿਸਟ ਬਣ ਕੇ ਸਿਸਟਮ ‘ਤੇ ਹਮਲਾ ਕਰਨ ਲੱਗ ਪੈਂਦੇ ਹਨ। ਹਾਲਾਂਕਿ, ਹੰਗਾਮੇ ਮਗਰੋਂ ਅਗਲੇ ਦਿਨ CJI ਨੇ ਸਫ਼ਾਈ ਦਿੰਦਿਆਂ ਕਹਾ ਕਿ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ ਹੈ। ਉਨ੍ਹਾਂ ਨੇ ਕਿਹਾ ਸੀ, ‘ਮੈਨੂੰ ਦੁੱਖ ਹੈ ਕਿ ਮੀਡੀਆ ਦੇ ਇੱਕ ਹਿੱਸੇ ਨੇ ਮੇਰੀਆਂ ਜ਼ੁਬਾਨੀ ਟਿੱਪਣੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਅਤੇ ਇਸ ਨੂੰ ਦੇਸ਼ ਦੇ ਨੌਜਵਾਨਾਂ ‘ਤੇ ਹਮਲਾ ਦੱਸ ਕੇ ਦਿਖਾਇਆ’। ਇਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਸੋਸ਼ਲ ਮੀਡੀਆ ਉਤੇ ਬੇਰੁਜ਼ਗਾਰੀ ਅਤੇ ਸਿਸਟਮ ਨੂੰ ਲੈ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਇਸ ਮਾਹੌਲ ਵਿੱਚ ‘ਕਾਕਰੋਚ ਜਨਤਾ ਪਾਰਟੀ’ ਬਣਾਈ। ਜੋ ਲਗਾਤਾਰ ਟ੍ਰੇਡ ਕਰ ਰਹੀ ਹੈ ਅਤੇ ਵੱਡੀ ਗਿਣਤੀ ਲੋਕ ਇਸ ਨਾਲ ਜੁੜ ਰਹੇ ਹਨ।

Post a Comment

0 Comments