Ticker

6/recent/ticker-posts

Ad Code

Responsive Advertisement

ਸਰਾਫ਼ਾ ਬਾਜ਼ਾਰ ਚ ਸੁਨਿਆਰੇ ਦੀ ਦੁਕਾਨ ਤੋਂ ਚੋਰੀ ਕਰਨ ਦੇ ਮਾਮਲੇ ਵਿਚ ਨਕਦੀ ਤੇ ਗਹਿਣਿਆਂ ਸਮੇਤ ਚਾਰ ਵਿਅਕਤੀ ਗਿ੍ਫ਼ਤਾਰ


ਬੀਤੀ 8 ਜੂਨ ਨੂੰ  ਕਪੂਰਥਲਾ ਦੇ ਸਰਾਫ਼ਾ ਬਾਜ਼ਾਰ ਵਿਚ ਤੜਕਸਾਰ ਕੁੱਝ ਨਕਾਬਪੋਸ਼ ਕਾਰ ਸਵਾਰ ਚੋਰਾਂ ਵਲੋਂ ਇਕ ਦੁਕਾਨ ਨੂੰ  ਨਿਸ਼ਾਨ ਬਣਾਉਂਦਿਆਂ ਦੁਕਾਨ ਦੀ ਸੇਫ਼ ਚੋਰੀ ਕਰ ਲਈ ਗਈ ਸੀ ਦੇ ਮਾਮਲੇ ਨੂੰ  ਹੱਲ ਕਰਦਿਆਂ ਕਪੂਰਥਲਾ ਪੁਲਿਸ ਨੇ ਦੋ ਚੋਰਾਂ ਸਮੇਤ ਚਾਰ ਵਿਅਕਤੀਆਂ ਨੂੰ  ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਲਾਈਨ ਵਿਖੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਥਾਣਾ ਸਿਟੀ ਪੁਲਿਸ ਨੇ ਅਜੇ ਕੁਮਾਰ ਪੁੱਤਰ ਲਾਲ ਚੰਦ ਵਾਸੀ ਲਹੌਰੀ ਗੇਟ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ | ਇਸ ਮਾਮਲੇ ਨੂੰ  ਹੱਲ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵਲੋਂ ਟੈਕਨੀਕਲ ਸੈੱਲ, ਸੀ.ਸੀ.ਟੀ.ਵੀ. ਤੇ ਮਨੁੱਖ ਸੋਰਸਾਂ ਰਾਹੀਂ ਇਕ  ਆਰੋਪੀ ਜੋਨੀ ਉਰਫ ਰਾਜੂ ਪੁੱਤਰ ਮੋਹਨ ਲਾਲ ਵਾਸੀ ਮੁਹੱਲਾ ਖਟੀਕ ਮੰਡੀ ਜ਼ਿਲ੍ਹਾ ਫ਼ਿਰੋਜਪੁਰ ਨੂੰ  ਬੀਤੀ 15 ਜੂਨ ਨੂੰ  ਹਿਮਾਚਲ ਮੰਡੀ ਤੋਂ ਪੁਲਿਸ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ | ਜਿਸਦੇ ਆਧਾਰ 'ਤੇ ਅਮਨਦੀਪ ਸਿੰਘ ਉਰਫ ਧਰਮਾ ਪੁੱਤਰ ਰੂਪ ਲਾਲ ਵਾਸੀ ਮੱਲਾਵਾਲਾ ਜ਼ਿਲ੍ਹਾ ਫ਼ਿਰੋਜਪੁਰ ਨੂੰ  ਬੀਤੀ 17 ਜੂਨ ਨੂੰ  ਕਾਂਗੜੇ ਤੋਂ ਗਿ੍ਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ਵਿਚ ਵਰਤੀ ਗਈ ਕਾਰ ਬਰਾਮਦ ਕੀਤੀ ਗਈ | ਆਰੋਪੀ ਜੋਨੀ ਉਰਫ ਰਾਜੂ ਦੀ ਪੁੱਛਗਿੱਛ 'ਤੇ ਚੋਰੀਸ਼ੁਦਾ ਸੋਨਾ ਅਤੇ ਚਾਂਦੀ ਖ਼ਰੀਦਣ ਵਾਲੇ ਸੁਨਿਆਰੇ ਧਰਮਪਾਲ ਉਰਫ ਧਰਮਾ ਪੁੱਤਰ ਰੂਪ ਲਾਲ ਤੇ ਰਾਹੁਲ ਸ਼ਰਮਾ ਪੁੱਤਰ ਧਰਮਪਾਲ ਵਾਸੀਆਨ ਮੱਲਾਵਾਲਾ ਜ਼ਿਲ੍ਹਾ ਫ਼ਿਰੋਜਪੁਰ ਨੂੰ  ਵੀ ਗਿ੍ਫ਼ਤਾਰ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ 3 ਹੋਰ ਵਿਅਕਤੀਆਂ ਨੂੰ  ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਨੂੰ  ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਗੌਰਵ ਤੂਰਾ ਨੇ ਦੱਸਿਆ ਕਿ ਆਰੋਪੀ ਜੋਨੀ ਦੇ ਖ਼ਿਲਾਫ਼ ਪਹਿਲਾਂ ਵੀ  ਵੱਖ-ਵੱਖ ਥਾਣਿਆਂ ਵਿਚ 20 ਮਾਮਲੇ ਦਰਜ ਹਨ |


 

Post a Comment

0 Comments